Friday, November 17, 2017

He is Permeating & Pervading the Water
ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ।।
ਨਿਕਟਿ ਵਸੈ ਨਾਹੀ ਪ੍ਭੁ ਦੂਰਿ ।।

ਪਾਣੀ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਹਰ ਥਾਂ ਪਰਮਾਤਮਾ ਮੌਜੂਦ ਹੈ। (ਹਰੇਕ ਜੀਵ ਦੇ) ਨੇੜੇ ਵੱਸਦਾ ਹੈ (ਕਿਸੇ ਤੋਂ ਭੀ) ਪ੍ਭੂ ਦੂਰ ਨਹੀਂ ਹੈ।

He is permeating & pervading the water, the land & the sky. God dwells near at hand: He is not far away.


Thursday, November 16, 2017

One Who Sells His Mind to the True Guru
ਮਨੁ ਬੇਚੈ ਸਤਿਗੁਰ ਕੈ ਪਾਸਿ ।।

ਤਿਸੁ ਸੇਵਕ ਕੇ ਕਾਰਜ ਰਾਸਿ ।।

ਜੋ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ (ਭਾਵ, ਆਪਣੀ ਮਤ ਤਿਆਗ ਕੇ, ਗੁਰੂ ਦੀ ਮੱਤ ਧਾਰਨ ਕਰ ਲੈਂਦਾ ਹੈ) ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ।

One who sells his mind to the true Guru? That humble servant's affairs are resolved.

Monday, November 13, 2017

Remain Always With The Lord
ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ।।

ਹੇ ਮੇਰੇ ਮਨ ! ਤੂੰ ਸਦਾ ਵਾਹਿਗੁਰੂ ਦੇ ਨਾਲ ਰਹੁ (ਭਾਵ, ਸਦਾ ਵਾਹਿਗੁਰੂ ਨੂੰ ਯਾਦ ਰੱਖ) ਉਹ ਸਾਰੇ ਦੁੱਖ ਦੂਰ ਕਰਨ ਵਾਲਾ ਹੈ।

Remain always with the Lord, o my mind, and all your sufferings will be vanished.

Saturday, November 11, 2017

Meditating in Remembrance on My Guru
ਸਿਮਰਿ ਸਿਮਰਿ ਗੁਰੁ ਸਤਿਗੁਰੁ ਅਪਨਾ
ਸਗਲਾ ਦੂਖੁ ਮਿਟਾਇਆ ।।

ਹੇ ਭਾਈ ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਮੁੜ ਮੁੜ ਗੁਰੂ ਸਤਿਗੁਰੂ ਨੂੰ ਚੇਤੇ ਕਰ ਕੇ ਆਪਣਾ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ।

Meditating in remembrance on my Guru, The True Guru, all sorts of pains are eradicated.

Friday, November 10, 2017

Whatever is Pleasing to You is Delightful
 

ਜੋ ਤੁਧੁ ਭਾਵੈ ਸੋ ਭਲਾ
ਤੇਰੈ ਭਾਣੈ ਕਾਰਜ ਰਾਸ ।।

ਜੋ ਤੈਨੂੰ ਚੰਗਾ ਲੱਗਦਾ ਹੈ, ਤੇਰੇ ਸੇਵਕ ਨੂੰ ਭੀ ਉਹੀ ਚੰਗਾ ਲੱਗਦਾ ਹੈ, ਰਜ਼ਾ ਵਿੱਚ ਤੁਰਿਆਂ ਸਾਰੇ ਕੰਮ ਸਿਰੇ ਚੜ ਜਾਂਦੇ ਹਨ।

Whatever is pleasing to you is delightful by your sweet will, my affairs are resolved.

Monday, November 6, 2017

You are the River of Lifeਤੂੰ ਦਰੀਆਉ ਸਭ ਤੁਝ ਹੀ ਮਾਹਿ।।
ਤੁਝ ਬਿਨ ਦੂਜਾ ਕੋਈ ਨਾਹਿ।।
ਹੇ ਪ੍ਭੂ ! ਤੂੰ ਦਰਿਆ ਹੈਂ, ਸਾਰੇ ਜੀਵ ਤੇਰੇ ਵਿੱਚ ਹੀ ਹਨ। ਤੌਥੋਂ ਬਿਨਾ ਹੋਰ ਕੋਈ ਨਹੀਂ ਹੈ।
You are the river of life, all are without you. Other than you, there is no one at all.

Friday, November 3, 2017

Everyone Makes the Attemptਸਭਨੀ ਛਾਲਾ ਮਾਰੀਆ
ਕਰਤਾ ਕਰੇ ਸੁ ਹੋਇ ।।
ਸਾਰੇ ਜੀਵ ਆਪੋ ਆਪਣਾ ਜ਼ੋਰ ਲਾਂਦੇ ਹਨ, ਪਰ ਹੁੰਦਾ ਉਹੀ ਹੈ ਜੋ ਕਰਤਾਰ ਕਰਦਾ ਹੈ।
Everyone makes the attempt, but that alone happens which the creator Lord does.

Sunday, October 1, 2017

Without the Name of the Lordਅੰਧੀ ਕੋਠੀ ਤੇਰਾ ਨਾਮੁ ਨਾਹੀ।।

ਹੇ ਪ੍ਭੂ ! ਜਿਸ ਹਿਰਦੇ ਵਿਚ ਤੇਰਾ ਨਾਮ ਨਹੀਂ ਉਹ ਕੋਠੀ ਇਕ ਹਨੇਰੀ ਕੋਠੜੀ ਹੀ ਹੈ।
Without the name of the Lord, the chamber of soul remains dark.

Monday, September 18, 2017

As the Intellect One Getsਜੈਸੀ ਮਤਿ ਦੇਹਿ ਤੈਸਾ ਪਰਗਾਸ ।।

ਜਿਹੋ ਜਿਹੀ ਅਕਲ ਪਰਮਾਤਮਾ ਦਿੰਦਾ ਹੈ, ਉਹੋ ਜਿਹਾ ਜ਼ਹੂਰ (ਜੀਵ ਦੇ ਅੰਦਰ) ਹੁੰਦਾ ਹੈ।

As the intellect one gets, so is one enlightened.

Saturday, September 16, 2017

In Assu the Lord's loveਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ।।
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ।।
ਹੇ ਮਾਂ ! ਅੱਸੂ ਵਿਚ ਪਿਆਰ ਦਾ ਉਛਾਲਾ ਆ ਰਿਹਾ ਹੈ ਕਿਸੇ ਨਾ ਕਿਸੇ ਤਰਾਂ ਚੱਲ ਕੇ ਪ੍ਭੂ-ਪਤੀ ਨੂੰ ਮਿਲਾਂ। ਮੇਰੇ ਮਨ ਵਿੱਚ ਮੇਰੇ ਤਨ ਵਿੱਚ ਪ੍ਭੂ ਦੇ ਦਰਸਨ ਦੀ ਬੜੀ ਪਿਆਸ ਲੱਗੀ ਹੋਈ ਹੈ ਕੋਈ ਲਿਆ ਕੇ ਮੇਲ ਕਰਾ ਦੇਵੋ।

In Assu the Lord's love is over-flowing from within me. How shall I go and meet God? Within my mind and body is the great thirst for the Lord's sight. Let someone come and cause me to meet him, o mother!

Wednesday, September 13, 2017

The Lord Himself is Absoluteਆਪੇ ਹਰਿ ਇਕ ਰੰਗੁ ਹੈ, ਆਪੇ ਬਹੁ ਰੰਗੀ ।।
ਜੋ ਤਿਸ ਭਾਵੈ ਨਾਨਕਾ, ਸਾਈ ਗਲ ਚੰਗੀ ।।
ਪਰਮਾਤਮਾ ਆਪ ਹੀ ਇਕੋ ਇਕ ਹਸਤੀ ਹੈ, ਤੇ ਆਪ ਹੀ ਅਨੇਕਾਂ ਰੂਪਾਂ ਵਾਲਾ ਹੈ।
ਹੇ ਨਾਨਕ ! ਜਿਹੜੀ ਗੱਲ ਉਸਨੂੰ ਚੰਗੀ ਲੱਗਦੀ ਹੈ, ਉਹੀ ਗੱਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ।
The Lord himself is absolute; He is the one and only; but he himself is also manifested in many forms. Whatever pleases him, O Nanak that alone is good.

Tuesday, September 12, 2017

There is no other than You Lordਤੁਧੁ ਬਿਨੁ ਦੂਜਾ ਨਾਹੀ ਕੋਇ,
ਤੂ ਕਰਤਾਰੁ ਕਰਹਿ ਸੋ ਹੋਇ ।।
ਹੇ ਪ੍ਭੂ ! ਤੈਥੋਂ ਬਿਨਾਂ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ।
ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।
There is no other than You, Lord.
You are the creator; whatever you do, that alone happens.

Wednesday, September 6, 2017

Show Mercy Into Meਕਰਿ ਕਿਰਪਾ ਤੇਰੇ ਗੁਣ ਗਾਵਾ ।।
ਨਾਨਕ ਨਾਮੁ ਜਪਤ ਸੁਖੁ ਪਾਵਾ ।।
ਹੇ ਪ੍ਭੂ ! ਮਿਹਰ ਕਰ, ਮੈਂ ਤੇਰੇ ਗੁਣ ਗਾਉਂਦਾ ਰਹਾਂ ਤੇ ਤੇਰੇ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਰਹਾਂ ।।

Show mercy into me, that I may sing your glorious praises, o God, chanting the naam, the name of the Lord, I obtain peace.

Tuesday, August 22, 2017

Dhan Dhan Sache Patshah Shri Guru Granth Sahib JiDhan Dhan Sache Patshah Shri Guru Granth Sahib Ji de Pehle Parkash Purab Diyan Sab Sangtan nu Beant Beant Mubarkaan hon ji..

Waheguru ji ka Khalsa
Waheguru ji ki Fateh..

Wednesday, August 9, 2017

God Created this Whole Worldਕੀਤਾ ਪਸਾਉ ਏਕੋ ਕਵਾਉ ।।
ਅਕਾਲ ਪੁਰਖ ਦੇ ਇੱਕ ਹੁਕਮ ਨਾਲ ਹੀ ਸਾਰਾ ਪਸਾਰਾ, ਸਾਰਾ ਜਗਤ ਹੋਂਦ ਵਿੱਚ ਆਇਆ ਹੈ।
God created this whole world with his word (order).

Thursday, August 3, 2017

Botanical Gardens of Punjab1. Baradari Garden - Patiala

2. Aam Khas Bhag - Sirhind (Fatehgarh Sahib)

3. Kaima Botanic Garden - Kapurthala

4. Shalimar Botanic Garden - Kapurthala

5. Ram Bagh Botanic Garden - Amritsar

Zoological Parks in Punjab1. Mahindra Choudhary Zoological Park- District Mohali (Also Known as Chhatbir Zoo)

2. Tiger Safari- Ludhiana

3. Deer Park Bir Moti Bagh- Patiala

4. Deer Park- Neelon Ludhiana

5. Deer Park Bir Talab- Bathinda

Tuesday, August 1, 2017

O people O siblings of Destinyਲੋਗਾ ਭਰਮਿ ਨ ਭੂਲਹੁ ਭਾਈ ।।
ਖਾਲਿਕੁ ਖਲਕ ਖਲਕ ਮਹਿ ਖਾਲਿਕੁ
ਪੂਰਿ ਰਹਿਓ ਸ੍ਰਬ ਠਾਂਈ ।।
ਹੇ ਲੋਕੋ ! (ਰੱਬ ਦੀ ਹਸਤੀ ਬਾਰੇ) ਕਿਸੇ ਭੁਲੇਖੇ ਵਿਚ ਪੈ ਕੇ ਖੁਆਰ ਨਾਹ ਹੋਵੋ। ਉਹ ਸਾਰੀ ਖਲਕਤ ਨੂੰ ਪੈਦਾ ਕਰਨ ਵਾਲਾ ਰੱਬ ਸਾਰੀ ਖਲਕਤ ਵਿਚ ਮੌਜੂਦ ਹੈ, ਉਹ ਸਭ ਥਾਂ ਭਰਪੂਰ ਹੈ।
O people, O siblings of Destiny,
Do not wander deluded by doubt,
The Creator has created this creation & he is in the creation, totally pervading & permeating all places.

Tuesday, July 25, 2017

You are Great and All-Powerfulਤੂੰ ਸਮਰਥੁ ਵਡਾ
ਮੇਰੀ ਮਤਿ ਥੋਰੀ ਰਾਮ ।।
ਹੇ ਪ੍ਰਭੂ ! ਤੂੰ ਵੱਡੀ ਤਾਕਤ ਵਾਲਾ ਹੈਂ, ਮੇਰੀ ਅਕਲ ਨਿੱਕੀ ਜਿਹੀ ਹੈ, (ਤੇਰੇ ਵਡੱਪਣ ਨੂੰ ਸਮਝ ਨਹੀਂ ਸਕਦੀ) ।।
You are Great and all-powerful,
my understanding is so inadequate, O Lord..

Saturday, July 22, 2017

Kirat Karo te Naam Japoਕਿਰਤ ਕਰੋ ਤੇ ਨਾਮ ਜਪੋ ਦਾ ਲਾੲਿਅਾ ਹੋਕਾ,
ੲਿਹ ਸੋਚ ਸੱਚੀ ਕਰਤਾਰ ਦੀ ਅੈ,
ਹੈ ੲਿੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ,
ਕਿੳੁਂ ਸਾੲਿੰਸ ਝੱਲ ਪੲੀ ਮਾਰਦੀ ਅੈ ।।

Wednesday, July 19, 2017

Name of Ten Sikh Gurus and Their Family*ਬੰਸਾਵਲੀ ਦਸ ਪਾਤਸ਼ਾਹੀਆਂ ਜੀ ਕੀ*

ਹਰ ਇਕ ਗੁਰਸਿੱਖ, ਸਿੰਘ, ਗੁਰਮੁਖ, ਮਾਈ ਭਾਈ, ਭੈਂਣਾ, ਬੱਚਿਆਂ ਨੂੰ ਸਤਿਗੁਰਾਂ ਜੀ ਦੀ ਬੰਸਾਵਲੀ ਬਹੁਤ ਚੰਗੀ ਤਰਾਂ ਹਿਰਦੇ ਵਿੱਚ ਯਾਦ ਕਰਨੀ ਚਾਹੀਦੀ ਹੈ, ਅਤੇ ਅੱਗੇ ਆਪਣੇਆਂ ਬੱਚਿਆਂ ਨੂੰ ਸਾਕ ਸਨਬੰਦੀ ਰਿਸ਼ਤੇਦਾਰਾਂ ਨੂੰ ਵੀ ਯਾਦ ਕਰਨ ਦੀ ਪ੍ਰੇਰਣਾ ਕਰਨੀ ਚਾਹੀਦੀ ਹੈ

੧ *ਗੁਰੂ ਨਾਨਕ ਦੇਵ ਜੀ*

*ਪਿਤਾ*
ਕਾਲੂ ਚੰਦ ਜੀ
*ਮਾਤਾ*
ਤ੍ਰਿਪਤਾ ਜੀ

*ਪਤਨੀ*
ਬੀਬੀ ਸੁਲਖਣੀ ਜੀ

*ਸੰਤਾਨ*
ਬਾਬਾ ਸ੍ਰੀਚੰਦ ਜੀ
ਬਾਬਾ ਲਖਮੀਚੰਦ ਜੀ

*ਭੈਣ*
ਬੇਬੇ ਨਾਨਕੀ ਜੀ


੨ *ਗੁਰੂ ਅੰਗਦ ਦੇਵ ਜੀ (ਭਾਈ ਲੈਹਣਾ ਜੀ)*

*ਪਿਤਾ*
ਫੇਰੂ ਮੱਲ ਜੀ ਤ੍ਰੇਹਣ ਖੱਤ੍ਰੀ
*ਮਾਤਾ*
ਸਭਰਾਈ ਜੀ

*ਪਤਨੀ*
ਬੀਬੀ ਖੀਵੀ ਜੀ

*ਸੰਤਾਨ*
ਬਾਬਾ ਦਾਸੂ ਜੀ
ਬੀਬੀ ਅਮਰੋ ਜੀ
ਬੀਬੀ ਅਣੋਖੀ ਜੀ
ਬਾਬਾ ਦਾਤੂ ਜੀ


੩ *ਗੁਰੂ ਅਮਰਦਾਸ ਜੀ*

*ਪਿਤਾ*
ਤੇਜਭਾਨ ਜੀ
*ਮਾਤਾ*
ਸੁਲਖਣੀ ਜੀ

*ਪਤਨੀ*
ਮਨਸਾ ਦੇਵੀ ਜੀ

*ਸੰਤਾਨ*
ਬੀਬੀ ਦਾਨੀ ਜੀ
ਬੀਬੀ ਭਾਨੀ ਜੀ
ਬਾਬਾ ਮੋਹਨ ਜੀ
ਬਾਬਾ ਮੋਹਰੀ ਜੀ


੪ *ਗੁਰੂ ਰਾਮਦਾਸ ਜੀ*

*ਪਿਤਾ*
ਹਰਦਾਸ ਮੱਲ ਸੋਢੀ ਖਤ੍ਰੀ
*ਮਾਤਾ*
ਦਯਾ ਕੌਰ ਜੀ

*ਪਤਨੀ*
ਬੀਬੀ ਭਾਨੀ ਜੀ

*ਸੰਤਾਨ*
ਬਾਬਾ ਪ੍ਰਿਥੀ ਚੰਦ ਜੀ
ਬਾਬਾ ਮਹਾਂਦੇਵ ਜੀ
ਗੁਰੂ ਅਰਜਨ ਦੇਵ ਜੀ


੫ *ਗੁਰੂ ਅਰਜਨ ਦੇਵ ਜੀ*

*ਪਿਤਾ*
ਗੁਰੂ ਰਾਮਦਾਸ ਜੀ
*ਮਾਤਾ*
ਬੀਬੀ ਭਾਨੀ ਜੀ

*ਪਤਨੀਆਂ*
ਰਾਮਦੇਈ ਜੀ
ਗੰਗਾ ਜੀ (ਗੁਰੂ ਹਰਗੋਬਿੰਦ ਜੀ ਦੇ ਮਾਤਾ)

*ਸੰਤਾਨ*
ਗੁਰੂ ਹਰਗੋਬਿੰਦ ਸਾਹਿਬ ਜੀ

੬ *ਗੁਰੂ ਹਰਗੋਬਿੰਦ ਸਾਹਿਬ ਜੀ*

*ਪਿਤਾ*
ਗੁਰੂ ਅਰਜਨ ਦੇਵ ਜੀ
*ਮਾਤਾ*
ਗੰਗਾ ਜੀ

*ਪਤਨੀਆਂ*
ਦਮੋਦਰੀ ਜੀ
ਨਾਨਕੀ ਜੀ
ਮਹਾਂਦੇਵੀ ਜੀ

*ਸੰਤਾਨ*
ਬੀਬੀ ਵੀਰੋ ਜੀ *ਦਮੋਦਰੀ ਜੀ ਤੋਂ*
ਗੁਰਦਿੱਤਾ ਜੀ *ਦਮੋਦਰੀ ਜੀ ਤੋਂ*
ਅਣੀਰਾਇ ਜੀ *ਦਮੋਦਰੀ ਜੀ ਤੋਂ*
ਸੂਰਜ ਮੱਲ ਜੀ *ਮਹਾਂਦੇਵੀ ਜੀ ਤੋਂ*
ਬਾਬਾ ਅਟੱਲ ਰਾਇ ਜੀ *ਨਾਨਕੀ ਜੀ ਤੋਂ*
ਗੁਰੂ ਤੇਗ ਬਹਾਦਰ ਜੀ *ਨਾਨਕੀ ਜੀ ਤੋਂ*


੭ *ਗੁਰੂ ਹਰਿਰਾਇ ਜੀ*

*ਪਿਤਾ*
ਬਾਬਾ ਗੁਰਦਿੱਤਾ ਜੀ
*ਮਾਤਾ*
ਨਿਹਾਲ ਕੌਰ (ਨੇਤੀ ਜੀ)

*ਪਤਨੀ*
ਕਿਸ਼ਨ ਕੌਰ ਜੀ

*ਸੰਤਾਨ*
ਬਾਬਾ ਰਾਮਰਾਇ ਜੀ
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

੮ *ਗੁਰੂ ਹਰਿਕ੍ਰਿਸ਼ਨ ਸਾਹਿਬ ਜੀ*

*ਪਿਤਾ*
ਗੁਰੂ ਹਰਿਰਾਇ ਜੀ
*ਮਾਤਾ*
ਕਿਸ਼ਨ ਕੌਰ ਜੀ

੯ *ਗੁਰੂ ਤੇਗ ਬਹਾਦਰ ਜੀ*

*ਪਿਤਾ*
ਗੁਰੂ ਹਰਗੋਬਿੰਦ ਸਾਹਿਬ ਜੀ
*ਮਾਤਾ*
ਮਾਤਾ ਨਾਨਕੀ ਜੀ

*ਪਤਨੀ*
ਗੂਜਰੀ ਜੀ

*ਸੰਤਾਨ*
ਗੁਰੂ ਗੋਬਿੰਦ ਸਿੰਘ ਜੀ

੧੦ *ਗੁਰੂ ਗੋਬਿੰਦ ਸਿੰਘ ਜੀ*

*ਪਿਤਾ*
ਗੁਰੂ ਤੇਗ ਬਹਾਦਰ ਜੀ
*ਮਾਤਾ*
ਮਾਤਾ ਗੂਜਰੀ ਜੀ

*ਪਤਨੀਆਂ*
ਮਾਤਾ ਜੀਤੋ ਜੀ
ਮਾਤਾ ਸੁੰਦਰੀ ਜੀ
ਮਾਤਾ ਸਾਹਿਬ ਦੇਵਾਂ ਜੀ

*ਸੰਤਾਨ*
ਬਾਬਾ ਅਜੀਤ ਸਿੰਘ ਜੀ *ਮਾਤਾ ਸੁੰਦਰੀ ਜੀ ਤੋਂ*
ਬਾਬਾ ਜੁਝਾਰ ਸਿੰਘ ਜੀ *ਮਾਤਾ ਜੀਤੋ ਜੀ ਤੋਂ*
ਬਾਬਾ ਜੋਰਾਵਰ ਸਿੰਘ ਜੀ *ਮਾਤਾ ਜੀਤੋ ਜੀ ਤੋਂ*
ਬਾਬਾ ਫਤਿਹ ਸਿੰਘ ਜੀ *ਮਾਤਾ ਜੀਤੋ ਜੀ ਤੋਂ*
ਗੁਰੂ ਖਾਲਸਾ ਪੰਥ *ਮਾਤਾ ਸਾਹਿਬ ਦੇਵਾਂ ਜੀ ਤੋਂ*

ਸਤਿਗੁਰਾਂ ਦੇ ਨਾਮ, ਓਹਨਾ ਦੇ ਪਰਿਵਾਰਾਂ ਦੇ ਨਾਮ ਹਿਰਦੇ ਵਿੱਚ ਵਸਾਉਣ ਵਾਲੇ ਦੇ ਨੇੜੇ ਕੋਈ *ਰੋਗ ਸੋਗ ਦੁਖ ਤਕਲੀਫ ਗਮ ਚਿੰਤਾ ਪਰਿਸ਼ਾਨੀ* ਭੁਲ ਕੇ ਵੀ ਨਹੀ ਆ ਸਕਦੀ, *ਜਮਦੂਤ* ਵੀ ਭੈ ਖਾਂਦੇ ਹਨ

*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥*

Saturday, July 15, 2017

Do not Play Such a Gameਐਸੀ ਕਲਾ ਨ ਖੇਡੀਐ
ਜਿਤ ਦਰਗਹ ਗਇਆ ਹਾਰੀਐ ।।
ਐਸੀ ਖੇਡ ਨਹੀਂ ਖੇਡਣੀ ਚਾਹੀਦੀ, ਜਿਸ ਕਰਕੇ ਦਰਗਾਹ ਵਿਚ (ਮਨੁੱਖਾ ਜਨਮ ਦੀ) ਬਾਜੀ ਹਾਰ ਬੈਠੀਏ ।
Do not play such a game,
Which ruins you at Lord's court.

Wednesday, July 12, 2017

ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥

ਹੇ ਪ੍ਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ । ਹੇ ਪ੍ਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ । ਪਰ ਹੇ ਪ੍ਭੂ! ਮੇਰਾ ਨਾਮ 'ਗੋਬਿੰਦ ਦਾ ਭਗਤ' ਪੈ ਗਿਆ ਹੈ । ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ।

Monday, July 10, 2017

Guru Pita JiGuru pita ji
Aj da nava din jo aaya hai,

Satguru sahib ji
Kirpa karni,

Aj sara din
SATNAAM SRI WAHEGURU SAHIB JI,

SIMRAN NA VISRE

GURU PITA G
APNE SARE HE BACHYA VALLO,

FATEH PARVAAN KRO JI

WAHEGURU JI KA KHALSA
WAHEGURU JI KI FATEH..

Friday, July 7, 2017

Pichle AugunBaksh le Prabh Aage Maarg PaavePichle augun baksh le prabh aage maarg paave..

ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ।।

ਪ੍ਰਮਾਤਮਾ ਜੀਵਾਂ ਦੇ ਪਿਛਲੇ ਗੁਨਾਹਾਂ ਨੂੰ ਬਖਸ਼ ਦਿੰਦਾ ਹੈ ਤੇ ਜੀਵਨ ਦੇ ਠੀਕ ਰਸਤੇ ਉਤੇ ਪਾ ਦਿੰਦਾ ਹੈ ।।

Thursday, July 6, 2017

Dukh Mein Simran Sab KareDukh mein simran sab kare,
Sukh mein kare na koye,
Jo sukh mein simran kare,
Toh dukh kaahe ko hoye..

ਦੁਖ ਮੇਂ ਸਿਮਰਨ ਸਬ ਕਰੇ,
ਸੁਖ ਮੇਂ ਕਰੇ ਨਾ ਕੋਇ,
ਜੋ ਸੁਖ ਮੇਂ ਸਿਮਰਨ ਕਰੇ,
ਤੋ ਦੁਖ ਕਾਹੈ ਕੋ ਹੋਇ..

ਦੁੱਖ ਵਿੱਚ ਤਾਂ ਸਾਰੇ ਹੀ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ,
ਪਰ ਸੁੱਖ ਵਿੱਚ ਕੋਈ ਨੀ ਕਰਦਾ,
ਪਰ ਜੇ ਕੋਈ ਸੁੱਖ ਵਿੱਚ ਵੀ ਪ੍ਰਮਾਤਮਾ ਨੂੰ ਯਾਦ ਕਰਦਾ ਹੈ,
ਤਾਂ ਉਸ ਉੱਤੇ ਕੋਈ ਵੀ ਦੁਖ ਨਹੀਂ ਆਉਂਦਾ ।।

Monday, July 3, 2017

Humne Har Shaam Chirago se Saja Rakhi HaiHumne har shaam chirago se saja rakhi hai,
Magar shart hawaon se laga rakhi hai,
Naa jaane kaun se raah se mere sai aa jayein,
Humne har raah phoolon se saja rakhi hai..

हमने हर शाम चिरागों से सजा रखी है,
मगर शर्त हवाओं से लगा रखी है।
न जाने कौन से राह से मेरे साईं आ जाएँ,
हमने हर राह फूलों से सजा रखी है ।।

Thursday, June 29, 2017

Zindagi hai khoobsuratZindagi hai khoobsurat,
Zindagi se pyar kar,
Raat ki kalima se na darr,
Subah ka intezaar kar,
Intezaar hai jis pal ka tumhe,
Woh pal bhi ayega,
bas karam pe bharosa rakh,
Aur prabhu pe aitbaar kar..

ज़िन्दगी है खूबसूरत, ज़िन्दगी से प्यार कर,
रात की कालिमा से ना डर, सुबह का इंतज़ार कर,
इंतज़ार है जिस पल का तुम्हे , वो पल भी आएगा,
बस करम पे भरोसा रख, और प्रभु पे ऐतबार कर..

Tuesday, June 20, 2017

Jinhe Zada Gas ki Samasya hai
जिन्हें अपान वायु (गैस) की समस्या है ।
कृपया वे योगा न करें…

पीछे बैठने वालों के प्रति दया भाव
रखना भी एक प्रकार से योगा ही माना जायेगा…
सूचना जनहित में जारी…

Jinhe zada vayu (gas) ki samasya hai,
kripya vo yoga na kare,
apne piche bethne walo ke prati daya bhaav rakhna,
bhi eh tarah se yoga hi mana jayega..
janhit mein jaari..

Happy Yoga Day...

Saturday, June 17, 2017

Tuesday, June 13, 2017

Udd di rurdi dhoor haan


ਉੜਦੀ ਰੁੜਦੀ ਧੂੜ ਹਾਂ,
ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ॥

Udd di rurdi dhoor haan,
main kise raah purane di,
rakh lai laaj maalka is bande nimane di..

Saturday, June 10, 2017

Naa Dhup Rehni Na Chaan Bandeya


ਨਾ ਧੁੱਪ ਰਹਿਣੀ ਨਾ ਛਾਂ ਬੰਦਿਆ,
ਨਾ ਪਿਉ ਰਹਿਣਾ ਨਾ ਮਾਂ ਬੰਦਿਆ,
ਹਰ ਛਹਿ ਨੇ ਆਖਰ ਮੁੱਕ ਜਾਣਾ,
ਇੱਕ ਰਹਿਣਾ ਰੱਬ ਦਾ ਨਾ ਬੰਦਿਆ।

Naa dhup rehni na chaan bandeya,
Naa peo rehna na maa bandeya,
har sheh ne aakhar muk jana,
ik rehna rab da naa bandeya..

Thursday, June 8, 2017

Rakhi Nigarh Mehar di Daataਰੱਖੀ ਨਿਗਾਹ ਮਿਹਰ ਦੀ ਦਾਤਾ,
ਤੂੰ ਬੱਚੜੇ ਅਣਜਾਣੇ ਤੇ,
ਚੰਗਾ ਮਾੜਾ ਸਮਾ ਗੁਜਾਰਾਂ,
ਸਤਿਗੁਰ ਤੇਰੇ ਭਾਣੇ ਤੇ..

Rakhi nigah mehar di daata,
Tu bachde anjane te,
changa maara sama gujaran,
satgur tere bhane te..

Monday, June 5, 2017

Simran Kariye Taan Mann Sawar Jaave


ਸਿਮਰਨ ਕਰੀਏ ਤਾ ਮਨ ਸਵਰ ਜਾਵੇ,
ਸੇਵਾ ਕਰੀਏ ਤਾ ਤਨ ਸਵਰ ਜਾਵੇ,
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ,
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!

Simran kariye taan mann sawar jaave,
Sewa kariye taan tan sawar jaave,
Kinni mithi saade guran di baani,
Amal kariye taan zindagi sawar jaave..

O Mereya Rabba


ਓ ਮੇਰਿਆ ਰੱਬਾ ਸੁਣ ਲੈ ਹਾਲ ਗਰੀਬਾਂ ਦਾ,
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ …
ਮਿਹਰ ਕਰੀ ਦਾਤਿਆ..

O Mereya Rabba sun le haal gariban da,
Panna likh de koi nawa naseeba da..
Mehar Kari Dateya..

Saturday, June 3, 2017

Jo Farde Palla Satgur Daਜੋ ਫੜਦੇ ਪੱਲਾ ਸਤਿਗੁਰ ਦਾ,
ਉਹ ਭਵ ਸਾਗਰ ਤਰ ਜਾਂਦੇ ਨੇ,
ਨਾ ਮਾਣ ਕਰੀ ਕਿਸੇ ਗੱਲ ਦਾ,
ਇੱਥੇ ਭਿਖਾਰੀ ਰਾਜੇ ਤੇ ਰਾਜੇ ਭਿਖਾਰੀ ਬਣ ਜਾਂਦੇ ਨੇ..

Jo farde palla Satgur da,
Oh bhav sagar tar jande ne,
Naa maan kari kise gal da,
Ethe bhikhari raaje te raaje bhikhari ban jande ne..

Friday, June 2, 2017

Meri Ardas nuਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ ਵਾਹਿਗੁਰੂ ਜੀ
ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ…

Meri ardas nu is tarah poori kareyo waheguru ji,
Ke jado-jado main sir chukawa mere naal jude har ik rishte di zindagi sawar jaye..